ਭਾਈ ਵੀਰ ਸਿੰਘ ਅਕੈਡਮੀ
ਪਹਿਲਾ ਸਮੈਸਟਰ
ਨੋਟ:- ਇਸ ਪੇਪਰ ਦੇ ਚਾਰ ਭਾਗ ਹਨ । ਹਰੇਕ ਭਾਗ ਦੇ ੨੫ ਅੰਕ ਹਨ ਅਤੇ ਪੇਪਰ ਦੇ ਕੁੱਲ ਅੰਕ ੧੦੦ ਹਨ । ਪੇਪਰ ਦਾ ਹਰੇਕ ਪ੍ਰਸ਼ਨ ਹੱਲ ਕਰਨਾ ਜ਼ਰੂਰੀ ਹੈ । ਪੇਪਰ ਦੀ Negative Marking ਨਹੀਂ ਹੋਵੇਗੀ । |
ਕੁਲ ਸਮਾਂ: ੯੦ ਮਿਨਟ
|
|
ਕੁਲ ਅੰਕ: ੧੦੦ |
|
ਗੁਰਬਾਣੀ |
| ੧. ਨਿੱਤਨੇਮ ਕਰਨਾ ਕਿਉਂ ਜ਼ਰੂਰੀ ਹੈ ? |
(੩) |
| ੨. ਗੁਰਬਾਣੀ ਦੀ ਮਹੱਤਤਾ ਅਤੇ ਪਾਠ ਕਰਨ/ਸਮਝਣ ਲਈ ਜ਼ਰੂਰੀ ਨੁਕਤੇ ਲਿਖੋ ? |
(੨) |
| ੩. 'ਜਪੁ' ਦੇ ਅਰੰਭ ਵਿਚ ਜੋ ਸਲੋਕ ਹੈ, ਉਹ ਲਿਖੋ ਜੀ ॥ |
(੨) |
| ੪. ਰਾਹੁ, ਵੇਪਰਵਾਹੁ ਦਾ ਸ਼ੁੱਧ ਉਚਾਰਣ ਲਿਖੋ। |
(੧) |
| ੫. ਜੀਵ ਕੀ ਕਰੇ ਕਿ ਅਗਿਆਨਤਾ ਰੂਪੀ ਕੂੜ ਵਿਚੋਂ ਨਿਕਲ ਕੇ ਪ੍ਰਮਾਤਮਾ ਦੇ ਦਰ ਤੇ ਸਚਿਆਰ ਬਣ ਕੇ ਪਰਵਾਨ ਹੋ ਜਾਵੇ? |
(੨) |
| ੬. ਮਰਾਠੀ ਭਾਸ਼ਾ ਵਿੱਚੋਂ ਆਏ 'ਲਾ', 'ਬਾ' ਅੱਖਰਾਂ ਦਾ ਉਚਾਰਣ ਕੀ ਹੁੰਦਾ ਹੈ ਅਤੇ ਕਿਉਂ? |
(੨) |
| ੭. 'ਜਪੁ' ਜੀ ਵਿਚ ਮੰਨੈ ਦੀਆਂ ਕਿੰਨੀਆਂ ਪਉੜੀਆਂ ਹਨ? |
(੧) |
| ੮. ਮੰਨਿ ਅਤੇ ਮਨਿ ਦਾ ਉਚਾਰਣ ਅਤੇ ਅਰਥ ਦੱਸੋ? |
(੨) |
| ੯. ਸਚਿਆਰ ਕਿਵੇਂ ਬਣ ਸਕੀਦਾ ਹੈ ਅਤੇ ਕੂੜ ਦੀ ਪਾਲ ਕਿਵੇਂ ਟੁੱਟ ਸਕਦੀ ਹੈ ? |
(੧) |
| ੧੦. 'ਗਾਵੈ ਕੋ ਸਾਜਿ ਕਰੇ ਤਨੁ ਖੇਹ ॥ ਗਾਵੈ ਕੋ ਜੀਅ ਲੈ ਫਿਰਿ ਦੇਹ ॥' ਪੰਕਤੀਆਂ ਦਾ ਅਰਥ ਸਪੱਸ਼ਟ ਕਰੋ। |
(੨) |
| ੧੧. "ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥੪॥" ਤੁਕ ਵਿੱਚ ਵਿਸ਼ਰਾਮ ਲਗਾਉ। |
(੧) |
| ੧੨. "ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸ ਧਰੇ" ਵਿਸ਼ਰਾਮ ਲਗਾਉ। |
(੧) |
| ੧੩. ਦਾਨ ਪੁੰਨ ਕਰਨ ਜਾਂ ਮਾਇਕ ਭੇਟਾ ਕਰਨ ਨਾਲ ਜੀਵ ਦੀ ਪ੍ਰਭੂ ਨਾਲੋਂ ਵਿੱਥ ਦੂਰ ਕਿਉਂ ਨਹੀਂ ਹੋ ਸਕਦੀ। |
(੧) |
| ੧੪. 'ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰ॥' ਪੰਕਤੀ ਦਾ ਅਰਥ ਲਿਖੋ? |
(੨) |
| ੧੫. ਧਵਲੈ ਉਪਰਿ ਕੇਤਾ ਭਾਰੁ॥ ਧਰਤੀ ਹੋਰੁ ਪਰੈ ਹੋਰੁ ਹੋਰੁ॥ ਪੰਕਤੀ ਦੇ ਅਰਥ ਲਿਖੋ। |
(੪) |
| ੧੬. ਹੁਕਮੀ ਹੁਕਮੁ ਚਲਾਏ ਰਾਹੁ। ਨਾਨਕ ਵਿਗਸੈ ਵੇਪਰਵਾਹੁ॥ ਇਸ ਪੰਕਤੀ ਤੋਂ ਅਗਲੀ ਪੰਕਤੀ ਲਿਖੋ? |
(੨) |
ਸਿੱਖਰਹਿਤਮਰਯਾਦਾ |
| ੧) ਸ਼ਖ਼ਸੀ ਰਹਿਣੀ ਦੇ ਮੁੱਖ ਕਿੰਨੇ ਅੰਗ ਹਨ ਅਤੇ ਕਿਹੜੇ-ਕਿਹੜੇ ? |
(੩) |
| ੨) ਸਿੱਖ ਰਹਿਤ ਮਰਯਾਦਾ ਦਾ ਉਦੇਸ਼ ਕੀ ਹੈ? |
(੩) |
| ੩) ਸ਼ਾਮ ਦੇ ਸਮੇਂ ਕਿਹੜੀ ਬਾਣੀ ਦਾ ਪਾਠ ਕਰਨਾ ਹੈ ਅਤੇ ਇਸ ਵਿੱਚ ਕਿਹੜੀਆਂ ਬਾਣੀਆਂ ਸ਼ਾਮਿਲ ਹਨ? |
(੫) |
| ੪) ਗੁਰਮਤਿ ਦੀ ਰਹਿਣੀ ਤੋਂ ਬਿਨਾਂ੍ਹ ਸ਼ਖਸ਼ੀ ਰਹਿਣੀ ਦੇ ਹੋਰ ਕਿਹੜੇ ਅੰਗ ਹਨ? |
(੨) |
| ੫) ਦੀਵਾਨ ਦੀ ਸਮਾਪਤੀ ਸਮੇਂ ਜੋ ਅਨੰਦੁ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ ਉਸ ਦਾ ਕੀ ਭਾਵ ਹੈ? |
(੩) |
| ੬) ਖਾਲੀਂ ਥਾਂਵਾਂ ਭਰੋ: |
|
| ੧. ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ __________ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। |
|
| ੨. ਸਿੱਖਾਂ ਨੂੰ ਸਿੱਖੀ ਦਾਨ, _____________________________, ਭਰੋਸਾ ਦਾਨ, ਦਾਨਾਂ ਸਿਰ ਦਾਨ, ਨਾਮ ਦਾਨ ________________, ਚੌਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟੱਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ!!! |
(੨) |
| ੭) ਗੁਰਦੁਆਰੇ ਅੰਦਰ ਜਾ ਕੇ ਸਿੱਖ ਦਾ ਪਹਿਲਾ ਕਰਮ ਕੀ ਹੈ ? ਉਸ ਉਪ੍ਰੰਤ ਉਸ ਨੇ ਕੀ ਕਰਨਾ ਹੈ ? |
(੨) |
| ੮) ਅਰਦਾਸ ਕਰਨ ਵੇਲੇ ਮੂੰਹ ਕਿਸ ਪਾਸੇ ਵਲ ਹੋਣਾ ਚਾਹੀਦਾ ਹੈ ? |
(੧) |
| ੯) ਗੁਰਦੁਆਰੇ ਅੰਦਰ ਕਿਹੜੇ ਕਰਮ ਮਨਮਤਿ ਹਨ? |
(੩) |
ਸਿੱਖ ਫ਼ਿਲਾਸਫ਼ੀ |
| ੧. ਧਰਮ ਦੀ ਲੋੜ ਕਿਉਂ ਹੈ ? |
(੫) |
| ੨. ਹਰੇਕ ਧਰਮ ਦੀ ਸਿੱਖਿਆ ਦੇ ਕਿੰਨੇ ਸਿਧਾਂਤ ਹੁੰਦੇ ਹਨ? |
(੨) |
| ੩. ਸਿੱਖ ਧਰਮ ਕਿਸਨੂੰ ਕਹਿੰਦੇ ਹਨ ਅਤੇ ਸਿੱਖ ਕੌਣ ਹੈ? |
(੪) |
| ੪. ਸਮਾਜ ਅਤੇ ਸੰਸਾਰ ਬਾਰੇ ਸਿੱਖ ਧਰਮ ਦੇ ਸਿਧਾਂਤ ਲਿਖੋ। |
(੩) |
| ੫. ਕ੍ਰੋਧ ਕੀ ਹੈ? ਅਤੇ ਇਸ ਦੇ ਕਾਰਨ ਦੱਸੋ। |
(੪) |
| ੬. ਲੋਭ ਕੀ ਹੈ ਤੇ ਆਸਾ, ਮਨਸਾ, ਤੇ ਤ੍ਰਿਸਨਾ ਤੋਂ ਕੀ ਭਾਵ ਹੈ? |
(੪) |
| ੭. ਸ਼ੁਭ ਗੁਣ ਕੀ ਹਨ ? |
(੨) |
| ੮. ਖ਼ਿਮਾ ਅਤੇ ਨਿਮਰਤਾ ਤੋਂ ਕੀ ਭਾਵ ਹੈ? |
(੩) |
ਸਿੱਖ ਇਤਿਹਾਸ |
| ੧) ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਦੇ ਲੋਕਾਂ ਨੂੰ ਕਿਹੜਾ ਰੋਗ ਲੱਗਾ ਹੋਇਆ ਸੀ ਤੇ ਉਸਦੇ ਕੀ ਕਾਰਨ ਸਨ? |
(੩) |
| ੨) ਗੁਰੂ ਅੰਗਦ ਦੇਵ ਜੀ ਪਤਨੀ ਦਾ ਕੀ ਨਾਮ ਸੀ ਤੇ ਉਹ ਕਿਸ ਦੀ ਸਪੁੱਤਰੀ ਸਨ? |
(੨) |
| ੩) ਰਾਜੇ ਸ਼ਿਵ ਨਾਭ ਨੂੰ ਗੁਰੂ ਨਾਨਕ ਦੇਵ ਜੀ ਨੇ ਕੀ ਸਮਝਾਇਆ? |
(੩) |
| ੪) ਗੁਰੂ ਨਾਨਕ ਦੇਵ ਜੀ ਨੇ ਮੁਸਲਮਾਨਾਂ ਨੂੰ ਨਮਾਜ਼ ਕਰਨੀ ਦਾ ਕੀ ਢੰਗ ਦੱਸਿਆ ਤੇ ਜਿੱਥੇ ਇਹ ਵਾਕਿਆ ਹੋਇਆ, ਉੱਥੇ ਕਿਹੜਾ ਗੁਰਦੁਆਰਾ ਸਥਾਪਿਤ ਹੈ? |
(੩) |
| ੫) ਗੁਰੂ ਅੰਗਦ ਦੇਵ ਜੀ ਦਾ ਜਨਮ ਕਿੱਥੇ ਅਤੇ ਕਿਸਦੀ ਕੁਖੋਂ ਹੋਇਆ? |
(੩) |
| ੬) ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਨਾਂ ਲਿਖੋ ਅਤੇ ਉਹ ਕਿਸ ਨਾਲ ਵਿਆਹੇ ਹੋਏ ਸਨ ਤੇ ਉਨ੍ਹਾਂ ਦਾ ਸਹੁਰਾ ਪਿੰਡ ਕਿਹੜਾ ਸੀ? |
(੩) |
| ੭) ਗੁਰੂ ਅੰਗਦ ਦੇਵ ਜੀ ਦਾ ਗੁਰੂ ਨਾਨਕ ਦੇਵ ਜੀ ਨਾਲ ਪਹਿਲੀ ਵਾਰ ਮਿਲਾਪ ਕਦੋਂ ਅਤੇ ਕਿੱਥੇ ਹੋਇਆ ਸੀ? |
(੨) |
| ੮) ਗੁਰੂ ਅੰਗਦ ਦੇਵ ਜੀ ਦੇ ਹਜ਼ੂਰ ਕਿਹੜੇ ਦੋ ਲੰਗਰ ਚਲਦੇ ਸਨ? |
(੧) |
| ੯) ਖਾਲੀ ਥਾਵਾਂ ਭਰੋ:- |
(੪) |
| ੧. ਹਿੰਦੋਸਤਾਨ ਦੇ ਰਾਜੇ ਦਾ ਫ਼ਰਜ਼ ਸੀ ਕਿ ____________________ਹੇ ਰਾਜਨ ਤੁੰ ਕੁੱਤੇ ਦੀ ਮੌਤ ਮਰੇਂਗਾ ਤੇਰਾ ਕਿਸੇ ਨੇ ਨਾਮ ਵੀ ਨਹੀਂ ਲੈਣਾ । |
|
| ੨. ਹਰਿਦੁਆਰ __________________ਰੀਤ ਦੀ ਨਿਖੇਧੀ ਕੀਤੀ । |
|
| ੩. __________ ਵਿੱਚ ਭਾਈ ਮਰਦਾਨਾ ਜੀ ਦਾ ਦਿਹਾਂਤ ਹੋ ਗਿਆ । |
|
| ੪. ਆਪ ਜੀ ਦੀ ਬਾਣੀ __________ ਵਿੱਚ ਹੈ ਅਤੇ ਆਪ ਜੀ ਦੀਆਂ____ ਵਾਰਾਂ ਹਨ । |
|