ਗੁਰਬਾਣੀ |
| ੧. ਹੇਠ ਲਿਖੀਆਂ ਪੰਕਤੀਆਂ ਵਿੱਚ ਵਿਸ਼ਰਾਮ ਲਗਾਓ ਜੀ :- |
|
| ੧) ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥ |
|
| ੨) ਅਸੰਖ ਕੂੜਿਆਰ ਕੂੜੇ ਫਿਰਾਹਿ॥ ਅਸੰਖ ਮਲੇਛ ਮਲੁ ਭਖਿ ਖਾਹਿ॥ |
|
| ੩) ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ॥ |
|
| ੪) ਸੋਈ ਸੋਈ ਸਦਾ ਸਚੁ ਸਾਹਿਬ ਸਾਚਾ ਸਾਚੀ ਨਾਈ॥ |
|
| ੫) ਮੁੰਦਾ ਸੰਤੋਖ ਸਰਮ ਪਤਿ ਝੋਲੀ ਧਿਆਨ ਕੀ ਕਰਹਿ ਬਿਭੂਤਿ॥ |
|
| |
(੫ x੧=੫) |
| ੨. ਹੇਠਾਂ ਦਿੱਤੀਆਂ ਤੁਕਾਂ ਤੋਂ ਅਗਲੀਆਂ ਪੰਕਤੀਆਂ ਲਿਖੋ ਜੀ:- |
|
| ੧) ਧਿਆਨ ਕੀ ਕਰਹਿ ਬਿਭੂਤਿ ॥ |
|
| ੨) ਸੁਅਸਤਿ ਆਥਿ ਬਾਣੀ ਬਰਮਾਉ॥ |
|
| ੩) ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥ |
|
| ੪) ਜਿ ਹੋਵੈ ਲੇਖੁ ਪੁਰਾਣੁ ॥ |
|
| ੫) ਨਾਨਕ ਹੁਕਮੀ ਆਵਹੁ ਜਾਹੁ ॥ |
|
| |
(੫ X ੧=੫) |
| ੩. ਹੇਠਾਂ ਦਿੱਤੀਆਂ ਪੰਕਤੀਆਂ ਵਿੱਚੋਂ '_____' ਲਕੀਰੇ ਸ਼ਬਦਾਂ ਦੇ ਅਰਥ ਲਿਖੋ ਜੀ:- |
|
| ੧) ਇਕ ਦੂ ਜੀਭੌ ਲਖ ਹੋਹਿ॥ |
|
| ੨) ਜਿਸੁ ਹਥਿ ਜੋਰੁ ਕਰਿ ਵੇਖੈ ਸੋਇ ॥ |
|
| ੩) ਅਸੰਖ ਅਮਰ ਕਰਿ ਜਾਹਿ ਜੋਰ॥ |
|
| ੪) ਸੁਅਸਤਿ ਆਥਿ ਬਾਣੀ ਬਰਮਾਉ॥ |
|
| ੫) ਜੇ ਕੋ ਖਾਇਕੁ ਆਖਣਿ ਪਾਇ ॥ |
|
| |
(੫ X ੧=੫) |
| ੪. ਹੇਠ ਲਿਖੇ ਅੱਖਰਾਂ ਦੇ ਉਚਾਰਣ ਲਿਖੋ ਜੀ:- |
|
| ੧) ਭਵਾਈਅਹਿ |
|
| ੨) ਪਵਹਿ |
|
| ੩) ਬਖਸੀਸ |
|
| ੪) ਹਹਿ |
|
| ੫) ਗਲਾ |
|
| |
(੫ X ੧=੫) |
| ੫. ਨਿਸ਼ਚੇਵਾਚਕ ਪੜਨਾੜ ਕੀ ਹੁੰਦਾ ਹੈ? ਗੁਰਬਾਣੀ ਵਿੱਚ ਨਿਸ਼ਚੇਵਾਚਕ ਪਵਨਾਵ ਇੱਕ ਵਚਨ, ਬਹੁ-ਵਚਨ ਅਤੇ ਇਸਤਰੀ ਲਿੰਗ ਨੂੰ ਦਰਸਾਉਣ ਦਾ ਕੀ ਨਿਯਮ ਹੈ? |
|
| ਇਹ, ਇਹੁ, ਇਹਿ, |
|
| ਏਹ, ਏਹੁ, ਏਹਿ ਵਿਚੋਂ ਦੱਸੋ। |
(੫) |
ਸਿੱਖ ਫ਼ਿਲਾਸਫ਼ੀ |
| ੧. ਸਤਿਸੰਗ ਕੀ ਹੈ? |
੪ |
| ੨. ਸੇਵਾ ਅਤੇ ਸਿਮਰਨ ਸਿੱਖੀ ਦੇ ਥੰਮ੍ਹ ਕਿਉਂ ਮੰਨੇ ਜਾਂਦੇ ਹਨ ? |
੫ |
| ੩. ਗੁਰੂ ਕਾ ਲੰਗਰ ਕਦੋਂ ਅਤੇ ਕਿਉਂ ਪ੍ਰਚਲਿਤ ਹੋਇਆ? |
੬ |
| ੪. ਸੂਰਬੀਰਤਾ ਦੇ ਕਿਹੜੇ ਦੋ ਪਹਿਲੂ ਮੰਨੇ ਗਏ ਹਨ? |
੨ |
| ੫. ਭਗਤੀ ਅਤੇ ਸ਼ਕਤੀ ਕਿਉਂ ਜ਼ਰੂਰੀ ਹੈ? |
੪ |
| ੬. ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਹੈ? ਸੰਖੇਪ ਵਿੱਚ ਲਿਖੋ। |
੪ |
ਸਿੱਖ ਰਹਿਤ ਮਰਯਾਦਾ |
| ੧. ਖਾਲੀ ਥਾਵਾਂ ਭਰੋ: |
|
| ੧. ਇਕ ਅਕਾਲ ਪੁਰਖ ਤੋਂ ਛੁਟ ਕਿਸੇ -------------ਦੀ ਉਪਾਸ਼ਨਾ ਨਹੀਂ ਕਰਨੀ। |
|
| ੨. ਖਾਲਸਾ ਸਾਰੇ ਮਤਾਂ ਤੋਂ -------------ਰਹੇ, ਪਰ ਕਿਸੇ-------------ਦਾ ਦਿਲ ਨਾ ਦੁਖਾਵੇ । |
|
| ੩. ਗੁਰੂ ਅਸਥਾਨਾਂ ਤੋਂ ਬਿਨਾਂ ਕਿਸੇ -----------ਦੇ-------ਜਾਂ ਧਾਮ ਨੂੰ ਆਪਣਾ ਨਹੀਂ ਮੰਨਣਾ। |
|
| ੪. ਕੇਸ ਬੱਚਿਆਂ ਦੇ -----------ਰੱਖੇ, ਉਹਨਾਂ ਦਾ-------- ਨਹੀਂ ਮੰਨਣਾ, ਕੇਸ ------------- ਰੱਖੇ। |
|
| ੫. ਸਿੱਖ ਬੱਚਿਆਂ ਦੇ ਨਾਮ ਨਾਲ----------- ਅਤੇ----------- ਸ਼ਬਦ ਜਰੂਰ ਲਾਣੇ ਚਾਹੀਦੇ ਹਨ। |
|
| ੬. ਗੁਰੂ ਕਾ ਸਿੱਖ -------------ਦੀ ਕਿਰਤ ਕਰੇ ਤੇ --------------ਜਰੂਰ ਕੱਢੇ। |
|
| ੭. ਗੁਰੂ ਕਾ ਸਿੱਖ -----------ਤੋਂ ਲੈ ਕੇ ----------------ਤੱਕ ਗੁਰ ਮਰਯਾਦਾ ਕਰੇ। |
|
| ੮. ਵਿਆਹ ਬਿਨਾਂ ---------, ----- ਵਿਚਾਰੇ ਹੋਣਾ ਚਾਹੀਏ। । |
(੧੬ x ੧/੨=੮) |
| ੨. ਗੁਰੂ ਕੇ ਲੰਗਰ ਦੇ ਦੋ ਕਿਹੜੇ ਭਾਵ ਹਨ? |
(੨) |
| ੩. ਅਨੰਦ ਸਮੇਂ ਲੜਕੇ ਲਈ ਆਪਣੇ ਵੱਖਰੇ ਗ੍ਰਹਿਸਤ ਦੇ ਕੀ ਫ਼ਰਜ਼ ਦੱਸੇ ਜਾਂਦੇ ਹਨ? |
(੨) |
| ੪. ਸਿੱਖ ਧਰਮ ਦੇ ਮਹਿਲ ਦੀਆਂ ਦੋ ਥੰਮੀਆਂ ਕਿਹੜੀਆਂ ਹਨ? |
(੨) |
| ੫. ਅਨੰਦ (ਵਿਆਹ) ਤੋਂ ਪਹਿਲਾਂ ਕੁੜਮਾਈ ਦੀ ਰਸਮ ਸੰਬੰਧੀ ਗੁਰਮਤਿ ਵਿਚਾਰ ਲਿਖੋ? |
(੨) |
| ੬. ਰਹਿਤਨਾਮੇ ਅਨੁਸਾਰ ਪਰਾਈ ਇਸਤਰੀ ਦਾ ਸੰਗ ਨਾ ਕਰਨ ਸੰਬੰਧੀ ਕੀ ਤਾਕੀਦ ਕੀਤੀ ਗਈ ਹੈ ? |
(੨) |
| ੭. ਕੀ ਗੁਰਮਤਿ ਅਨੁਸਾਰ ਬੱਚੇ ਦੇ ਜਨਮ ਤੇ ਖਾਣ ਪੀਣ ਵਿੱਚ ਸੂਤਕ ਪਾਤਕ ਦੀ ਵੀਚਾਰ ਕਰਨੀ ਚਾਹੀਦੀ ਹੈ ? ਜੇ ਨਹੀਂ ਤਾਂ ਕਿਉਂ ਨਹੀਂ ਕਰਨੀ ਚਾਹੀਦੀ? |
(੨) |
ਸਿਖ ਇਤਿਹਾਸ |
| ੧. ਕਿੰਨੇ ਸਾਲ ਦੀ ਉਮਰ ਵਿੱਚ ਗੁਰੂ ਅਮਰਦਾਸ ਜੀ ਦੀ ਸ਼ਾਦੀ ਹੋਈ ਅਤੇ ਕਿਸ ਨਾਲ ? |
(੨) |
| ੨. ਕਿਸ ਪਾਸੋਂ ਬਾਣੀ ਸੁਣ ਕੇ ਗੁਰੂ ਅਮਰਦਾਸ ਜੀ ਨੂੰ ਗੁਰੂ ਮਿਲਾਪ ਦੀ ਤਾਂਘ ਉੱਠੀ? |
(੨) |
| ੩. ਕਿਹੜੇ ਗੁਰੂ ਜੀ ਨੇ ਕਿਸ ਗੁਰੂ ਜੀ ਨੂੰ ਗੋਇੰਦਵਾਲ ਵਸਾਉਣ ਦਾ ਕੰਮ ਸੋਂਪਿਆ ਅਤੇ ਉਹ ਪਰਿਵਾਰ ਸਮੇਤ ਕਿੱਥੇ ਆ ਗਏ? |
(੨) |
| ੪. ਗੁਰੂ ਅਰਜਨ ਦੇਵ ਜੀ ਨੇ ਕਿਤਨੇ ਰਾਗਾਂ ਵਿਚ ਬਾਣੀ ਉਚਾਰਨ ਕੀਤੀ ਹੈ ਅਤੇ ਆਪ ਜੀ ਨੇ ਕਿੰਨੀਆਂ ਵਾਰਾਂ ਉਚਾਰਨ ਕੀਤੀਆਂ ਹਨ? |
(੨) |
| ੫. ਗੁਰੂ ਅਰਜਨ ਦੇਵ ਜੀ ਨੇ ਮਾਝ, ਗਉੜੀ ਅਤੇ ਸੂਹੀ ਰਾਗ ਵਿੱਚ ਕਿਹੜੀਆਂ ਉਚੇਚੀਆਂ ਬਾਣੀਆਂ ਉਚਾਰਨ ਕੀਤੀਆਂ ਹਨ? |
(੨) |
| ੬. ਕਿੰਨੇ ਸਾਲ ਦੀ ਸੇਵਾ ਤੋਂ ਬਾਅਦ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਦੀ ਬਖ਼ਸ਼ਿਸ਼ ਹੋਈ? |
(੨) |
| ੭. ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਦੀ ਬਖ਼ਸ਼ਿਸ਼ ਕਦੋਂ ਅਤੇ ਕਿੰਨੇ ਸਾਲ ਦੀ ਉਮਰ ਵਿੱਚ ਹੋਈ ? |
(੨) |
| ੮. ਗੁਰੂ ਰਾਮਦਾਸ ਜੀ ਨੇ ਕਿਹੜਾ ਨਗਰ ਵਸਾਇਆ ਤੇ ਉੱਥੇ ਕਿੰਨੇ ਪਕਾਰ ਦੇ ਕਿੱਤਿਆਂ ਦੇ ਲੋਕ ਵਸਾਏ? |
(੨) |
| ੯. ਬੀਬੀ ਭਾਨੀ ਕਿਸ ਦੀ ਲੜਕੀ, ਕਿਸਦੀ ਮਾਤਾ, ਕਿਸਦੀ ਪਤਨੀ ਸਨ? |
(੨) |
| ੧੦. ਗੁਰੂ ਰਾਮਦਾਸ ਜੀ ਕਿੰਨੇ ਸਾਲ ਦੀ ਉਮਰ ਵਿੱਚ ਖਡੂਰ ਆਏ ਤੇ ਆਪ ਨੇ ਕਿੰਨੇ ਸਾਲ ਗੁਰੂ ਅਮਰਦਾਸ ਜੀ ਦੀ ਸੇਵਾ ਕੀਤੀ? |
(੨) |
| ੧੧. ਗੁਰੂ ਅਮਰਦਾਸ ਜੀ ਨੇ ਸਮਾਜ ਸੁਧਾਰ ਲਈ ਕੀ ਕਾਰਜ ਕੀਤੇ? |
(੩) |
| ੧੨. ਗੁਰੂ ਅਮਰਦਾਸ ਜੀ ਦੇ ਮਾਤਾ ਪਿਤਾ ਦਾ ਨਾਂ ਲਿਖੋ ਅਤੇ ਉਨ੍ਹਾਂ ਦਾ ਜਨਮ ਕਦੋਂ ਤੇ ਕਿੱਥੇ ਹੋਇਆ? |
(੨) |