ਗੁਰਬਾਣੀ |
| ੧. 'ਸੋ ਦਰੁ' ਬਾਣੀ ਕਦੋਂ ਪੜ੍ਹੀ ਜਾਂਦੀ ਹੈ? |
(੧) |
| ੨. ਇਸ ਬਾਣੀ ਦਾ ਸਹੀ ਸਿਰਲੇਖ ਕੀ ਹੈ? |
(੧) |
| ੩. ਇਸ ਬਾਣੀ ਦਾ ਮੋਜੂਦਾ ਸਰੂਪ ਕੀ ਹੈ? |
(੨) |
| ੪. 'ਸੋ ਦਰੁ' ਦਾ ਵਿਆਕਰਣ ਅਨੁਸਾਰ ਕੀ ਅਰਥ ਹੈ? |
(੧) |
| ੫. 'ਸੋ ਪੁਰਖੁ' ਦਾ ਵਿਆਕਰਣ ਅਨੁਸਾਰ ਕੀ ਅਰਥ ਹੈ? |
(੧) |
| ੬. ਇਸ ਵਿੱਚ ਕਿੰਨੇ ਗੁਰੂਆਂ ਦੀ ਬਾਣੀ ਹੈ? |
(੨) |
| ੭. "ਸਭ ਤੇਰੀ ਤੂੰ ਸਭਨੀ ਧਿਆਇਆ" ਅਗਲੀ ਪੰਗਤੀ ਲਿਖੋ ਜੀ? |
(੧) |
| ੮. "ਸਰੰਜਾਮਿ ਲਾਗੁ ਭਵਜਲ ਤਰਨ ਕੈ" ਅਗਲੀ ਪੰਗਤੀ ਲਿਖੋ ਜੀ? |
(੧) |
| ੯. ਅਰਥ ਲਿਖੋ ਜੀ:- |
(੫) |
| ੧) ਚੀਰਾ |
|
| ੨) ਕਰਾਰੇ |
|
| ੩) ਖੜਗਕੇਤ |
|
| ੪) ਨਿਰਲੰਭ |
|
| ੫) ਕਮਜਾਤਿ |
|
| ੧੦. ਵਿਸ਼ਰਾਮ ਲਗਾਓ ਜੀ :- |
(੫) |
| ੧) ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ॥ |
|
| ੨) ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ॥ |
|
| ੩) ਕਰਮਿ ਮਿਲੈ ਨਾਹੀ ਠਾਕਿ ਰਹਾਈਆ॥ |
|
| ੪) ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ॥ |
|
| ੫) ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ॥ |
|
| ੧੧. ਸ਼ੁੱਧ ਉਚਾਰਨ ਲਿਖੋ ਜੀ :- |
(੫) |
| ੧) ਪਾਤਿਸ਼ਾਹੁ |
|
| ੨) ਕਮਜਾਤਿ |
|
| ੪) ਪ੍ਰਤਿਪਾਰਾ |
|
| ੫) ਉਬਰਿਯੈ |
|
| ੬) ਹੈ |
|
ਸਿੱਖ ਫ਼ਿਲਾਸਫ਼ੀ |
| ੧. ਕੁਰਬਾਨੀ ਜਾਂ ਸ਼ਹੀਦੀ ਕਿਸ ਨੂੰ ਆਖਦੇ ਹਨ? |
(੨) |
| ੨. ਵੰਡ ਛਕਣ ਤੋਂ ਕੀ ਭਾਵ ਹੈ? ਕਿਸ ਗੁਰੁ ਸਾਹਿਬ ਜੀ ਨੇ ਕਿਰਤ ਦਾ ਦਸਵਾਂ ਹਿਸਾ ਕਢਣ ਲਈ ਆਖਿਆ ਸੀ? |
(੨) |
| ੩. ਗੁਰਦੁਆਰਾ ਸਾਹਿਬ ਤੇ ਝੂਲਦਾ ਨਿਸ਼ਾਨ ਸਾਹਿਬ ਦੂਰੋਂ ਦੇਖਣ ਵਾਲਿਆਂ ਲਈ ਕਿਸ ਗਲ ਦਾ ਪ੍ਰਤੀਕ ਹੈ? |
(੨) |
| ੪. ਨਿਸ਼ਾਨ ਸਾਹਿਬ ਤੇ ਚਕਰ,, ਖੰਡਰ ਕ੍ਰਿਪਾਨ ਦੇ ਚਿੰਨ੍ਹ ਸ਼ਕਤੀ ਦੇ ਪ੍ਰਤੀਕ ਹਨ, ਬਸੰਤੀ ਫਰੇਰਾ (ਜਾਂ ਫਰਾ) ਕਿਸ ਗਲ ਦਾ ਪ੍ਰਤੀਕ ਹੈ? |
(੨) |
| ੫. ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਹਿ ਦੇ ਅਰਥ ਲਿਖੋ। |
(੨) |
| ੬. ਗੁਰੁ ਨਾਨਕ ਸਾਹਿਬ ਜੀ ਦਾ ਉਹ ਸਲੋਕ ਲਿਖੋ ਜਿਸ ਵਿਚ ਸਿਰ ਦੇਣ ਦੀ ਗਲ ਆਖੀ ਹੈ। |
(੩) |
| ੭. ਕੁਰਬਾਨੀ ਦਾ ਕਿਸੇ ਕੌਮ ਤੇ ਕੀ ਅਸਰ ਪੈਂਦਾ ਹੈ? |
(੩) |
| ੮. ਗੁਰੁ ਸਾਹਿਬਾਨ ਤੇ ਉਹਨਾਂ ਦੇ ਪ੍ਰੀਵਾਰਕ ਮੈਂਬਰਾਂ ਨੂੰ ਛਡ ਕੇ ਕੋਈ ਪੰਜ ਸਿੰਘ ਸ਼ਹੀਦਾ ਦੇ ਨਾਮ ਲਿਖੋ ਜੀ । |
(੫) |
| ੯. ਸਿੱਖ ਧਰਮ ਦੇ ਪਹਿਲੇ ਸ਼ਹੀਦ ਕੌਣ ਹਨ? ਉਹਨਾਂ ਦੀ ਸ਼ਹੀਦੀ ਦੇ ਕੋਈ ਤਿੰਨ ਕਾਰਨ ਲਿਖੋ। |
(੪) |
ਸਿੱਖ ਰਹਿਤ ਮਰਯਾਦਾ |
| ੧. ਅੰਮ੍ਰਿਤ ਕੌਣ ਛਕਾ ਸਕਦਾ ਹੈ? |
(੨) |
| ੨. ਪ੍ਰਾਣੀ ਜੇ ਮਰਨ ਵੇਲੇ ਮੰਜੇ ਤੇ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ? |
(੨) |
| ੩. ਮਰਨ ਵਾਲਾ ਪ੍ਰਾਣੀ ਅਗਰ ਬੱਚਾ ਹੋਵੇ ਤਾਂ ਉਸ ਦਾ ਸਸਕਾਰ ਕਿਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ ? |
(੨) |
| ੪. ਕਿਸੇ ਵੀ ਖੁਸ਼ੀ ਗ਼ਮੀ ਦੇ ਮੌਕੇ ਤੇ ਹਰ ਸਿੱਖ ਨੂੰ ਕੀ ਉਪਦੇਸ਼ ਹੈ? |
(੨) |
| ੫. ਗੁਰੂ ਕਾ ਲੰਗਰ ਸਿੱਖ ਨੂੰ ਕਿਹੜੀਆਂ ਦੋ ਗੱਲਾਂ ਸਿਖਾਉਂਦਾ ਹੈ ? |
(੨) |
| ੬. ਗੁਰੂ ਪੰਥ ਕਿਸ ਨੂੰ ਆਖਦੇ ਹਨ? |
(੨) |
| ੭. ਅੰਮ੍ਰਿਤ ਛਕਾਉਣ ਵੇਲੇ ਦੱਸੀਆਂ ਜਾਂਦੀਆਂ ਉਹ ਰਹਿਤਾਂ ਦੱਸੋ ਜਿਨ੍ਹਾਂ ਨੂੰ ਨਾ ਮੰਨਣ ਵਾਲਾ ਤਨਖਾਹੀਆ ਕਹਾਉਂਦਾ ਹੈ? |
(੬) |
| ੮. ਅਰਦਾਸ ਦੇ ਵਿੱਚ ਕਿਹੜੀ -ਕਿਹੜੀ ਜਗ੍ਹਾ ਤਬਦੀਲੀ ਨਹੀਂ ਕੀਤੀ ਜਾ ਸਕਦੀ? |
(੨) |
| ੯. ਬੀਰ ਆਸਨ ਤੋਂ ਕੀ ਭਾਵ ਹੈ ? |
(੩) |
| ੧੦. ਕੁੱਠਾ ਤੋਂ ਕੀ ਭਾਵ ਹੈ? |
(੨) |
ਸਿਖ ਇਤਿਹਾਸ |
| ੧. ਛੇਵੇਂ ਪਾਤਸ਼ਾਹ ਜੀ ਨੇ ਦੋ ਤਲਵਾਰਾ ਬੱਧੀਆਂ । ਇਹ ਭੁਲੇਖੇ ਨਾਲ ਹੋ ਗਿਆ ਕੰਮ ਸੀ ਜਾਂ ਕਿ ਸੋਚੀ ਸਮਝੀ ਜੁਗਤ ਸੀ ? |
(੨) |
| ੨. ਅਕਾਲ ਤਖਤ ਦੀ ਸਥਾਪਨਾ ਕਿਸ ਗੁਰੂ ਨੇ ਕੀਤੀ ? ਕਿਉਂ ਕੀਤੀ ? |
(੨) |
| ੩. ਰਾਮ ਰਾਇ ਨੂੰ ਮੱਥੇ ਨਾ ਲੱਗਣ ਲਈ ਕਹਿਣਾ, ਇਹ ਕਿਸ ਸਿਧਾਂਤ ਦੀ ਵਿਆਖਿਆ ਹੈ ? |
(੨) |
| ੪. ਛੇਵੇਂ ਪਾਤਸ਼ਾਹ ਦੇ ਯੁੱਧਾਂ ਤੋਂ ਸਿੱਖਾਂ ਵਿਚ ਕੀ ਭਾਵਨਾ ਪੈਦਾ ਹੋਈ ? |
(੨) |
| ੫. ਸਿੱਖ ਰੂਪੀ ਬੂਟੇ ਦੇ ਟਹਿਣੇ, ਪੱਤੇ, ਫੁੱਲ ਅਤੇ ਫਲ ਕੀ ਹੈ ? |
(੨) |
| ੬. ਰਾਮ ਰਾਇ ਨੇ ਕੀ ਗਲਤੀ ਕੀਤੀ ? |
(੨) |
| ੭. ਸੱਤੇ ਬਲਵੰਡ ਦੀ ਵਾਰ ਕਿਸ ਰਾਗ ਵਿੱਚ ਹੈ ਅਤੇ ਇਸਦਾ ਪੂਰਾ ਸਿਰਲੇਖ ਕੀ ਹੈ? |
(੨) |
| ੮. ਗੁਰੂ ਅਰਜਨ ਦੇਵ ਜੀ ਨੇ ਕਿਹੜੇ - ੨ ਨਗਰ ਵਸਾਏ ? ਚਾਰਾਂ ਦੇ ਨਾਂ ਲਿਖੋ । |
(੨) |
| ੯. ਬ੍ਰਾਹਮਣਾਂ ਅਤੇ ਚੰਦੂ ਤੋੰ ਬਿਨਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਈ ਹੋਰ ਕੌਣ ਕੌਣ ਜੁੰਮੇਵਾਰ ਸੀ? |
(੨) |
| ੧੦. ਗੁਰੂ ਅਰਜਨ ਦੇਵ ਜੀ ਨੂੰ ਕਦੋਂ ਤੇ ਕਿਥੇ ਸ਼ਹੀਦ ਕੀਤਾ ਗਿਆ ਸੀ? |
(੨) |
| ੧੧. ਆਦਿ ਬੀੜ ਦੀ ਲਿਖਾਈ ਕਿਸਨੇ ਕੀਤੀ, ਇਸ ਦਾ ਪਹਿਲਾ ਪ੍ਰਕਾਸ਼ ਕਿਥੇ ਕੀਤਾ ਗਿਆ ਇਸ ਬੀੜ ਦੇ ਕੁਲ ਕਿਤਨੇ ਪੰਨੇ (ਅੰਗ) ਸਨ ਅਤੇ ਇਸ ਦੇ ਪਹਿਲੇ ਗ੍ਰੰਥੀ ਕਿਸ ਨੂੰ ਥਾਪਿਆ ਗਿਆ? |
(੪) |
| ੧੨. ਨਾਮ, ਦਾਨ ਅਤੇ ਇਸ਼ਨਾਨ ਤੋਂ ਕੀ ਭਾਵ ਹੈ? |
(੩) |
| ੧੩. ਭਾਈ ਬਹਿਲੋ ਦੀ ਕਿਸ ਸੇਵਾ ਸਦਕਾ ਉਹਨਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਕੀ ਕਹਿ ਕੇ ਮਾਣ ਦਿੱਤਾ ਸੀ? |
(੩) |