ਗੁਰਬਾਣੀ |
| ੧. ਗੁਰੂ ਗ੍ਰੰਥ ਸਾਹਿਬ ਜੀ ਦੀ ਅਰੰਭ ਦੀ ਬਾਣੀ ਕਿਹੜੀ ਹੈ? |
(੧) |
| ੨. 'ਜਪੁ' ਜੀ ਦੀਆਂ ਕਿੰਨੀਆਂ ਪਉੜੀਆਂ ਤੇ ਸਲੋਕ ਹਨ? |
(੧) |
| ੩. 'ਜਪੁ' ਦੇ ਅਰੰਭ ਵਿਚ ਜੋ ਮੰਗਲ ਹੈ, ਉਹ ਲਿਖੋ ਜੀ ॥ |
(੨) |
| ੪. "ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ" ਵਿਚ 'ਸੋਚਿ' ਦਾ ਕੀ ਅਰਥ ਹੈ? |
(੧) |
| ੫. ਜੀਵ ਕੀ ਕਰੇ ਕਿ ਅਗਿਆਨਤਾ ਰੂਪੀ ਕੂੜ ਵਿਚੋਂ ਨਿਕਲ ਕੇ ਪ੍ਰਮਾਤਮਾ ਦੇ ਦਰ ਤੇ ਸਚਿਆਰ ਬਣ ਕੇ ਪਰਵਾਨ ਹੋ ਜਾਵੇ? |
(੨) |
| ੬. ਜੀਵ ਕੀ ਭੇਟ ਕਰੇ, ਕੀ ਬੋਲ ਬੋਲੇ ਕਿ ਪ੍ਰਮਾਤਮਾ ਦਾ ਦਰ ਘਰ ਮਿਲ ਜਾਵੇ? (ਦਿਸ ਪਵੇ) |
(੨) |
| ੭. 'ਜਪੁ' ਜੀ ਵਿਚ ਸੁਣਿਐ ਦੀਆਂ ਕਿੰਨੀਆਂ ਪਉੜੀਆਂ ਹਨ? |
(੧) |
| ੮. ਮੰਨੇ ਅਤੇ ਮੰਨੈ ਦੀਆਂ ਕਿੰਨੀਆਂ ਪਉੜੀਆਂ ਹਨ? |
(੧) |
| ੯. ਪਾਤਸ਼ਾਹਾਂ ਦਾ ਪਾਤਸ਼ਾਹ ਕੋਣ ਹੈ? |
(੧) |
| ੧੦. ਧੌਲੁ ਧਰਮੁ ਦਇਆ ਕਾ ਪੂਤੁ ॥ ਪੰਕਤੀ ਦਾ ਭਾਵ ਸਪੱਸ਼ਟ ਕਰੋ। |
(੨) |
| ੧੧. "ਦੁਖੁ ਪਰਹਰਿ ਸੁਖੁ ਘਰਿ ਲੈ ਜਾਇ" ਵਿਸ਼ਰਾਮ ਲਗਾਉ। |
(੧) |
| ੧੨. "ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸ ਧਰੇ" ਵਿਸ਼ਰਾਮ ਲਗਾਉ। |
(੧) |
| ੧੩. ਸੁਣਿਐ ਸੇਖ ਪੀਰ ਪਾਤਿਸ਼ਾਹ" ਦਾ ਉਚਾਰਣ ਲਿਖੋ। |
(੧) |
| ੧੪. "ਮੰਨੈ ਤਰੈ ਤਾਰੇ ਗੁਰੁ ਸਿਖ" ਵਿਚ ਸਿਖ ਦਾ ਅਰਥ ਲਿਖੋ? |
(੨) |
| ੧੫. ਧਵਲੈ ਉਪਰਿ ਕੇਤਾ ਭਾਰੁ ॥ਧਰਤੀ ਹੋਰੁ ਪਰੈ ਹੋਰੁ ਹੋਰੁ ॥ ਪੰਕਤੀ ਦੇ ਅਰਥ ਲਿਖੋ। |
(੪) |
| ੧੬. ਪੰਚ ਪਰਵਾਣ ਪੰਚ ਪਰਧਾਨੁ ॥ ਪੰਕਤੀ ਵਿੱਚ ਪੰਚ ਦਾ ਕੀ ਅਰਥ ਹੈ? |
(੨) |
ਸਿੱਖ ਰਹਿਤ ਮਰਯਾਦਾ |
| ੧) ਸਿੱਖ ਰਹਿਤ ਮਰਯਾਦਾ ਕਿਸਨੂੰ ਕਹਿੰਦੇ ਹਨ? |
(੧) |
| ੨) ਸਿੱਖ ਰਹਿਤ ਮਰਯਾਦਾ ਦਾ ਉਦੇਸ਼ ਕੀ ਹੈ? |
(੩) |
| ੩) ਸਿੱਖ ਰਹਿਤ ਮਰਯਾਦਾ ਵਿੱਚ "ਸਿੱਖ ਦੀ ਤਾਰੀਫ਼" ਸਿਰਲੇਖ ਹੇਠ ਸਿੱਖ ਦੀ ਕੀ ਪ੍ਰੀਭਾਸ਼ਾ ਹੈ ? |
(੪) |
| ੪) ਗੁਰਮਤਿ ਦੀ ਰਹਿਣੀ ਤੋਂ ਬਿਨਾਂ੍ਹ ਸ਼ਖਸ਼ੀ ਰਹਿਣੀ ਦੇ ਹੋਰ ਕਿਹੜੇ ਅੰਗ ਹਨ? |
(੨) |
| ੫) ਦੀਵਾਨ ਦੀ ਸਮਾਪਤੀ ਸਮੇਂ ਜੋ ਅਨੰਦੁ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ ਉਸ ਦਾ ਕੀ ਭਾਵ ਹੈ? |
(੩) |
| ੬) ਖਾਲੀਂ ਥਾਂਵਾਂ ਭਰੋ: |
|
| a. ਦਸਾਂ ਪਾਤਸ਼ਾਹੀਆਂ ਦੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ_________ਦਾ ਧਿਆਨ ਧਰ |
|
| ਕੇ ਬੋਲੋ ਜੀ ਵਾਹਿਗੁਰੂ! |
|
| ਅ. ______ਦਾ ਮਨ ਨੀਵਾਂ _______ ਉਚੀ _____ ਦਾ ਰਾਖਾ ਆਪਿ ਵਾਹਿਗੁਰੂ। |
(੨) |
| ੭) ਹੇਠ ਲਿਖਿਆਂ ਵਿਚੋਂ ਗੁਰਦੁਆਰੇ ਵਿੱਚ ਕਿਹੜੇ-ਕਿਹੜੇ ਕਰਮ ਮਨਮਤਿ ਹਨ? |
|
| a. ਸਹਿਜ ਪਾਠ ਜਾਂ ਅਖੰਡ ਪਾਠ ਵੇਲੇ ਕੁੰਭ, ਜੋਤ, ਨਰੀਏਲ ਰੱਖਣਾ । |
|
| ਅ. ਵਾਕ ਲੈਣ ਤੋਂ ਬਿਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਮਾਲਾ ਚੁੱਕ ਕੇ ਦਰਸ਼ਨ ਕਰਨਾ ਜਾਂ ਕਰਾਉਣਾ। |
|
| e. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ(ਤੁਲ) ਕਿਸੇ ਹੋਰ ਪੁਸਤਕ ਜਾਂ ਗ੍ਰੰਥ ਦਾ ਅਸਥਾਪਨ ਕਰਨਾ। |
|
| ਸ. ਕੀਰਤਨ ਕਰਦੇ ਸਮੇਂ ਰਹਾਉ ਦੀ ਤੁੱਕ ਨੂੰ ਅਸਥਾਈ ਬਨਾਉਣਾ। |
(੪) |
| ੮) ਸੰਗਤ ਵਿੱਚ ਕਿਹੜਾ ਪ੍ਰਸ਼ਾਦਿ ਪ੍ਰਵਾਨ ਹੈ? |
(੨) |
| ੯) ਸਿੱਖ ਰਹਿਤ ਮਰਯਾਦਾ ਅਨੁਸਾਰ ਹੁਕਮ ਲੈਣ ਦੀ ਕੀ ਮਰਯਾਦਾ ਹੈ? |
(੩) |
| ੧੦) ਸੰਗਤ ਵਿਚ ਗੁਰਬਾਣੀ ਦੀ ਕਥਾ ਜਾਂ ਕੀਰਤਨ ਕਰਨ ਦਾ ਅਧਿਕਾਰੀ ਕੌਣ ਹੈ? |
(੧) |
ਸਿੱਖ ਫ਼ਿਲਾਸਫ਼ੀ |
| ੧. ਕਾਮ ਕੀ ਹੈ? ਤੇ ਇਸਦਾ ਮਨੁੱਖੀ ਮਨ ਤੇ ਪ੍ਰਭਾਵ ਦੱਸੋ ਤੇ ਇਸ ਨੂੰ ਕਿਸ ਤਰ੍ਹਾਂ ਕਾਬੂ ਕੀਤਾ ਜਾ ਸਕਦਾ ਹੈ? |
(੫) |
| ੨. ਹਰੇਕ ਧਰਮ ਦੀ ਸਿੱਖਿਆ ਦੇ ਕਿੰਨੇ ਸਿਧਾਂਤ ਹੁੰਦੇ ਹਨ? |
(੨) |
| ੩. ਸਿੱਖੀ ਦੇ ਮੁਢਲੇ ਤਿੰਨ ਸਿਧਾਂਤ ਕਿਹੜੇ ਹਨ? |
(੧) |
| ੪. ਸਮਾਜ ਅਤੇ ਸੰਸਾਰ ਬਾਰੇ ਸਿੱਖ ਧਰਮ ਦੇ ਸਿਧਾਂਤ ਲਿਖੋ। |
(੩) |
| ੫. ਦਇਆ ਤੋਂ ਕੀ ਭਾਵ ਹੈ? ਅਨਮਤੀਆਂ ਨੇ ਇਸ ਨੂੰ ਕਿਸ ਰੂਪ ਵਿੱਚ ਪ੍ਰਚਾਰਿਆ? |
(੪) |
| ੬. ਪੰਜ ਵਿਕਾਰਾਂ ਨੂੰ ਵਿਸ਼ੇ ਕਿਉਂ ਕਿਹਾ ਗਿਆ ਹੈ? |
(੪) |
| ੭. ਧਰਮ ਕੀ ਹੈ? ਇਸ ਦੇ ਸ਼ਬਦੀ ਅਰਥ ਦੱਸੋ। |
(੩) |
| ੮. ਅੰਮ੍ਰਿਤ ਵੇਲੇ ਦੀ ਕੀ ਮਹੱਤਤਾ ਹੈ ? |
(੩) |
ਸਿਖ ਇਤਿਹਾਸ |
| ੧) ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਦੇ ਹਾਲਾਤ ਕਿਹੋ ਜਿਹੇ ਸਨ? ਭਾਈ ਗੁਰਦਾਸ ਜੀ ਉਹਨਾਂ ਹਾਲਾਤਾਂ ਬਾਰੇ ਕੀ ਲਿਖਦੇ ਹਨ? |
(੩) |
| ੨) ਜਦੋਂ ਗੁਰੂ ਨਾਨਕ ਦੇਵ ਜੀ ਨੂੰ ਜਨੇਊ ਪਾਉਣ ਲੱਗੇ, ਤਾਂ ਉਹਨਾਂ ਕੀ ਕਿਹਾ? |
(੩) |
| ੩) ਰਾਜੇ ਸ਼ਿਵ ਨਾਭ ਨੂੰ ਗੁਰੂ ਨਾਨਕ ਦੇਵ ਜੀ ਨੇ ਕੀ ਸਮਝਾਇਆ? |
(੩) |
| ੪) 'ਸਾਕਾ ਨਨਕਾਣਾ ਸਾਹਿਬ' ਬਾਰੇ ਲਿਖੋ। |
(੩) |
| ੫) ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ, ਕਿੱਥੇ ਅਤੇ ਕਿਸ ਦੇ ਗ੍ਰਹਿ ਵਿਖੇ ਕਿਸਦੀ ਕੁਖੋਂ ਹੋਇਆ? |
(੩) |
| ੬) ਗੁਰੂ ਨਾਨਕ ਦੇਵ ਜੀ ਨੇ ਕੈਸਾ ਰਾਜ ਚਲਾਇਆ? |
(੩) |
| ੭) ਗੁਰੂ ਅੰਗਦ ਦੇਵ ਜੀ ਦਾ ਗੁਰੂ ਨਾਨਕ ਦੇਵ ਜੀ ਨਾਲ ਪਹਿਲੀ ਵਾਰ ਮਿਲਾਪ ਕਦੋਂ ਅਤੇ ਕਿੱਥੇ ਹੋਇਆ ਸੀ? |
(੨) |
| ੮) ਗੁਰੂ ਅੰਗਦ ਦੇਵ ਜੀ ਦੇ ਹਜ਼ੂਰ ਕਿਹੜੇ ਦੋ ਲੰਗਰ ਚਲਦੇ ਸਨ? |
(੧) |
| ੯) ਖਾਲੀ ਥਾਵਾਂ ਭਰੋ:- |
(੪) |
| ੧. ___________ ਨੇ ਗੁਰੂ ਨਾਨਕ ਦੇਵ ਜੀ ਦੀ ਉਸਤਤੀ ਵਿਚ ਦਸ ਸਵਈਏ ਉਚਾਰੇ। |
|
| ੨. ਰਾਜੇ ਸ਼ਿਵ ਨਾਬ ਨੂੰ ਗੁਰੂ ਜੀ ਨੂੰ ਆਪਣੀ _________ ਦੇਣ ਲਈ ਕਿਹਾ। |
|
| ੩. ਗੁਰੂ ਜੀ ਨੂੰ ਜਨੇਊ ਪਾਉਣ ਲਈ ਪੰਡਿਤ __________ ਨੂੰ ਬੁਲਾਇਆ ਗਿਆ। |
|
| ੪. ਗੁਰੂ ਨਾਨਕ ਨੂੰ ਸਭ ਤੋਂ ਪਹਿਲਾਂ __________ ਨੇ ਸਮਝਿਆ ਤੇ ਜਾਣਿਆ। |
|